ਨਵੀਂ ਦਿੱਲੀ, 30 ਜੁਲਾਈ
ਸੀਨੀਅਰ ਕਾਂਗਰਸੀ ਨੇਤਾ ਅਤੇ ਸੰਸਦ ਦੀ ਸੂਚਨਾ ਤਕਨਾਲੋਜੀ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਅਪੀਲ ਕੀਤੀ ਹੈ ਕਿ ਉਹ ਕਮੇਟੀ ਦੀ ਮੀਟਿੰਗ ‘ਚ ਸ਼ਾਮਲ ਹੋਣ ਤੋਂ “ਆਖਰੀ ਮਿੰਟ ’ਤੇ ਇਨਕਾਰ” ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸਦਨ ਦਾ ਅਪਮਾਨ ਹੈ। ਪੈਗਾਸਸ ਜਾਸੂਸੀ ਮਾਮਲੇ ਸਣੇ ਕਈ ਹੋਰ ਮਸਲਿਆਂ ’ਤੇ ਚਰਚਾ ਲਈ ਬੁੱਧਵਾਰ ਨੂੰ ਕਮੇਟੀ ਦੀ ਬੈਠਕ ਹੋਣੀ ਸੀ। ਭਾਜਪਾ ਦੇ ਸੰਸਦ ਮੈਂਬਰਾਂ ਨੇ ਕਮੇਟੀ ਦੇ ਹਾਜ਼ਰੀ ਰਜਿਸਟਰ ’ਤੇ ਦਸਤਖਤ ਨਹੀਂ ਕੀਤੇ ਜਿਸ ਕਾਰਨ ਬੈਠਕ ਮੁਲਤਵੀ ਕਰਨੀ ਪਈ।