ਥਰੂਰ ਸਰਬਸੰਮਤੀ ਬਣਾਉਣ ਦੀ ਥਾਂ ਮੁਕਾਬਲਾ ਚਾਹੁੰਦੇ ਸਨ: ਖੜਗੇ : The Tribune India

ਥਰੂਰ ਸਰਬਸੰਮਤੀ ਬਣਾਉਣ ਦੀ ਥਾਂ ਮੁਕਾਬਲਾ ਚਾਹੁੰਦੇ ਸਨ: ਖੜਗੇ

ਥਰੂਰ ਸਰਬਸੰਮਤੀ ਬਣਾਉਣ ਦੀ ਥਾਂ ਮੁਕਾਬਲਾ ਚਾਹੁੰਦੇ ਸਨ: ਖੜਗੇ

ਨਵੀਂ ਦਿੱਲੀ, 2 ਅਕਤੂਬਰ

ਕਾਂਗਰਸ ਪ੍ਰਧਾਨ ਦੀ ਦੌੜ ਵਿੱਚ ਸ਼ਾਮਲ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਉਨ੍ਹਾਂ ਚੋਣ ਵਿੱਚ ਆਪਣੇ ਖਿਲਾਫ਼ ਖੜੇ ਸਾਥੀ ਉਮੀਦਵਾਰ ਸ਼ਸ਼ੀ ਥਰੂਰ ਨੂੰ ਸਰਬਸੰਮਤੀ ਨਾਲ ਉਮੀਦਵਾਰ ਚੁਣੇ ਜਾਣ ਦੀ ਸਲਾਹ ਦਿੱਤੀ ਸੀ, ਪਰ ਲੋਕ ਸਭਾ ਮੈਂਬਰ ਨੇ ‘ਜਮਹੂਰੀਅਤ ਖਾਤਰ’ ਮੁਕਾਬਲੇ ’ਤੇ ਜ਼ੋਰ ਦਿੱਤਾ। ਖੜਗੇ ਨੇ ਕਿਹਾ ਕਿ ਜੇਕਰ ਉਹ ਪਾਰਟੀ ਪ੍ਰਧਾਨ ਬਣਦੇ ਹਨ, ਉਹ ਗਾਂਧੀ ਪਰਿਵਾਰ ਤੇ ਹੋਰਨਾਂ ਸੀਨੀਅਰ ਆਗੂਆਂ ਦੇ ਸਲਾਹ ਮਸ਼ਵਰੇ ਨਾਲ ਉਨ੍ਹਾਂ ਵੱਲੋਂ ਸੁਝਾਈਆਂ ਚੰਗੀਆਂ ਚੀਜ਼ਾਂ ਨੂੰ ਲਾਗੂ ਕਰਨਗੇ। ਖੜਗੇ ਨੇ ਗਾਂਧੀ ਪਰਿਵਾਰ ਦੀ ਹਮਾਇਤ ਵਾਲਾ ‘ਅਧਿਕਾਰਤ ਉਮੀਦਵਾਰ’ ਹੋਣ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਇਥੇ ਆਪਣੀ ਰਿਹਾਇਸ਼ ’ਤੇ ਕੀਤੀ ਪ੍ਰੈੱਸ ਕਾਨਫਰੰਸ ਨਾਲ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦਿਆਂ ਖੜਗੇ ਨੇ ਕਿਹਾ, ‘‘ਹੁਣ ਜੀ-23 ਧੜਾ ਨਹੀਂ ਹੈ। ਸਾਰੇ ਆਗੂ ਮਿਲ ਕੇ ਆਰਐੱਸਐੱਸ-ਭਾਜਪਾ ਦਾ ਟਾਕਰਾ ਕਰਨਾ ਚਾਹੁੰਦੇ ਹਨ ਤੇ ਇਹੀ ਵਜ੍ਹਾ ਹੈ ਕਿ ਮੇਰੀ ਹਮਾਇਤ ਵਿੱਚ ਨਿੱਤਰੇ ਹਨ।’’ ਖੜਗੇ ਨੇ ਕਿਹਾ, ‘‘ਮੇਰੇ ਸਾਰੇ ਸਾਥੀਆਂ ਨੇ ਮੈਨੂੰ ਪਾਰਟੀ ਪ੍ਰਧਾਨ ਦੀ ਚੋਣ ਲੜਨ ਲਈ ਕਿਹਾ ਸੀ। ਉਨ੍ਹਾਂ ਦੇ ਸੱਦੇ ਤੇ ਹੱਲਾਸ਼ੇਰੀ ਕਰਕੇ ਮੈਨੂੰ ਚੋਣ ਲੜਨ ਦੀ ਪ੍ਰੇਰਨਾ ਮਿਲੀ...ਕਿਉਂਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਬਣਨ ਤੋਂ ਨਾਂਹ ਕਰ ਦਿੱਤੀ ਸੀ।’’ ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਚੋਣ ਮੈਦਾਨ ਵਿੱਚ ਕਿਸੇ ਦਾ ਵਿਰੋਧ ਕਰਨ ਲਈ ਨਹੀਂ ਬਲਕਿ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਪਾਰਟੀ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਦੇ ਇਰਾਦੇ ਨਾਲ ਨਿੱਤਰੇ ਹਨ। ਥਰੂਰ ਵੱਲੋਂ ਉਨ੍ਹਾਂ ਨੂੰ ‘ਨਿਰੰਤਰ ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਵਾਲਾ ਉਮੀਦਵਾਰ’ ਦੱਸਣ ਵਾਲੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਖੜਗੇ ਨੇ ਕਿਹਾ, ‘‘ਥਰੂਰ ਦੇ ਆਪਣੇ ਵਿਚਾਰ ਹੋ ਸਕਦੇ ਹਨ...ਸਥਿਤੀ ਜਿਉਂ ਦੀ ਤਿਉਂ ਰੱਖਣ ਤੇ ਸੁੁਧਾਰਾਂ ਦੀ ਜਿਹੜੀ ਉਹ ਗੱਲ ਕਰਦੇ ਹਨ, ਉਸ ਦਾ ਫੈਸਲਾ 9300 ਡੈਲੀਗੇਟ ਕਰਨਗੇ। ਉਸ ਮਗਰੋਂ ਕਮੇਟੀ(ਕਾਂਗਰਸ ਵਰਕਿੰਗ ਕਮੇਟੀ) ਕਾਇਮ ਕੀਤੀ ਜਾਵੇਗੀ। ਕਮੇਟੀ ਸਾਰਿਆਂ ਦੀ ਸਹਿਮਤੀ ਨਾਲ ਨੀਤੀ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਕਰੇਗੀ ਤੇ ਅਸੀਂ ਇਸ ਨੂੰ ਲਾਗੂ ਕਰਾਂਗੇ।’’ ਅਧਿਕਾਰਤ ਉਮੀਦਵਾਰ ਹੋਣ ਬਾਰੇ ਦਾਅਵਿਆਂ ਤੇ ਭਾਜਪਾ ਦੀ ਨੁਕਤਾਚੀਨੀ ਨੂੰ ਖਾਰਜ ਕਰਦਿਆਂ ਖੜਗੇ ਨੇ ਕਿਹਾ, ‘‘ਭਾਜਪਾ ਦੀਆਂ ਚੋਣਾਂ ਕਦੋਂ ਹੋਈਆਂ ਸਨ। ਕੀ ਉਨ੍ਹਾਂ ਦੀ ਕੋਈ ਚੋਣ ਅਥਾਰਿਟੀ ਹੈ? ਉਨ੍ਹਾਂ ਦੇ ਕਿੰਨੇ ਡੈਲੀਗੇਟ ਹਨ? ਜੇ.ਪੀ.ਨੱਢਾ ਦੀ ਚੋਣ ਕਿਸਨੇ ਕੀਤੀ ਸੀ? ਕੀ ਉਨ੍ਹਾਂ ਦੇ ਪ੍ਰਧਾਨ ਚੋਣਾਂ ਰਾਹੀਂ ਚੁਣੇ ਜਾਂਦੇ ਹਨ। ਕਾਂਗਰਸ ਵਿੱਚ ਸਾਡੇ ਕੋਲ ਚੋਣ ਅਥਾਰਿਟੀ, ਡੈਲੀਗੇਟ, ਵੋਟ ਪਾਉਣ ਦਾ ਹੱਕ ਤੇ ਉਮੀਦਵਾਰ ਹੁੰਦੇ ਹਨ। ਉਹ (ਭਾਜਪਾ) ਅਜੇ ਵੀ ਕਹਿ ਰਹੇ ਹਨ ਕਿ ਚੋਣਾਂ ਨਹੀਂ ਹੋ ਰਹੀਆਂ, ਗਾਂਧੀ ਪਰਿਵਾਰ ਸਭ ਕੁਝ ਕੰਟਰੋਲ ਕਰ ਰਿਹਾ ਹੈ।’’ -ਪੀਟੀਆਈ

ਖੜਗੇ ਦੇ ਹੱਕ ਿਵੱਚ ਪ੍ਰਚਾਰ ਲਈ ਤਿੰਨ ਤਰਜਮਾਨਾਂ ਵੱਲੋਂ ਅਸਤੀਫ਼ੇ

ਨਵੀਂ ਦਿੱਲੀ: ਕਾਂਗਰਸ ਦੇ ਤਿੰਨ ਤਰਜਮਾਨਾਂ ਦੀਪੇਂਦਰ ਹੁੱਡਾ, ਗੌਰਪ ਵੱਲਭ ਤੇ ਸੱਯਦ ਨਸੀਰ ਹੁਸੈਨ ਨੇ ਪਾਰਟੀ ਪ੍ਰਧਾਨ ਦੀ ਚੋਣ ਵਿੱਚ ਮਲਿਕਾਰਜੁਨ ਖੜਗੇ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਅੱਜ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਤਰਜਮਾਨਾਂ ਦੀ ਇਸ ਪੇਸ਼ਕਦਮੀ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਲਈ ਸੁਨੇਹੇ ਵਜੋਂ ਵੇਖਿਆ ਜਾ ਰਿਹਾ ਹੈ, ਜਿਨ੍ਹਾਂ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਭਰਨ ਤੋਂ ਪਹਿਲਾਂ (ਮੁੱਖ ਮੰਤਰੀ ਵਜੋਂ) ਅਸਤੀਫ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ। -ਆਈਏਐੱਨਐੱਸ 

ਖੜਗੇ ਨਾਲ ਜਨਤਕ ਸੰਵਾਦ ਲਈ ਤਿਆਰ: ਥਰੂਰ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸੀਨੀਅਰ ਕਾਂਗਰਸ ਆਗੂ ਮਲਿਕਾਰਜੁਨ ਖੜਗੇ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਉਹ ਦੋਵਾਂ ਉਮੀਦਵਾਰਾਂ ਵਿਚਾਲੇ ਜਨਤਕ ਵਾਦ-ਵਿਵਾਦ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਉਂਕਿ ਇਸ ਨਾਲ ਲੋਕਾਂ ਦੀ ਉਸੇ ਤਰ੍ਹਾਂ ਪਾਰਟੀ ਵਿੱਚ ਦਿਲਚਸਪੀ ਵਧੇਗੀ, ਜਿਵੇਂ ਕਿ ਹਾਲੀਆ ਬਰਤਾਨਵੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੀ ਚੋਣ ਮੌਕੇ ਵੇਖਣ ਨੂੰ ਮਿਲੀ ਸੀ। ਉਨ੍ਹਾਂ ਕਿਹਾ ਕਿ ਨਹਿਰੂ-ਗਾਂਧੀ ਪਰਿਵਾਰ ਦੀ ਕਾਂਗਰਸੀ ਪਾਰਟੀ ਮੈਂਬਰਾਂ ਦੇ ਦਿਲਾਂ ਵਿੱਚ ਹਮੇਸ਼ਾਂ ਵਿਸ਼ੇਸ਼ ਥਾਂ ਸੀ ਤੇ ਰਹੇਗੀ। ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਥਰੂਰ ਨੇ ਕਿਹਾ ਕਿ ਕਾਂਗਰਸ ਨੂੰ ਦਰਪੇਸ਼ ਮੌਜੂਦਾ ਚੁਣੌਤੀਆਂ ਦਾ ਜਵਾਬ ਅਸਰਦਾਰ ਅਗਵਾਈ ਤੇ ਸੰਸਥਾਗਤ ਸੁਧਾਰਾਂ ਵਿੱਚ ਪਿਆ ਹੈ। ਥਰੂਰ ਨੇ ਕਿਹਾ, ‘‘ਮੇਰੇ ਕੋਲ ਸੰਗਠਨਾਂ ਦੇ ਉੱਚ ਪੱਧਰਾਂ ’ਤੇ ਅਗਵਾਈ ਕਰਨ ਦਾ ਪ੍ਰਮਾਣਿਤ ਅਤੇ ਭਰੋਸੇਮੰਦ ਟਰੈਕ ਰਿਕਾਰਡ ਹੈ, ਭਾਵੇਂ ਇਹ ਸੰਯੁਕਤ ਰਾਸ਼ਟਰ ਵਿੱਚ ਰਿਹਾ ਹੈ, ਜਿੱਥੇ, ਸੰਸਥਾ ਦੇ ਜਨਤਕ ਸੂਚਨਾ ਵਿਭਾਗ ਦੇ ਅਧੀਨ ਸਕੱਤਰ ਜਨਰਲ ਇੰਚਾਰਜ ਵਜੋਂ, ਮੈਂ ਸੰਯੁਕਤ ਰਾਸ਼ਟਰ ਦੇ ਸੰਚਾਰਾਂ ਦਾ ਪ੍ਰਬੰਧਨ ਕੀਤਾ ਹੈ। ਦੁਨੀਆ ਭਰ ਦੇ 77 ਦਫਤਰਾਂ ਵਿੱਚ 800 ਤੋਂ ਵੱਧ ਸਟਾਫ ਵਾਲੇ ਸਭ ਤੋਂ ਵੱਡੇ ਵਿਭਾਗ ਨੇ ਇਸ ਦੇ ਢਾਂਚੇ ਨੂੰ ਤਰਕਸੰਗਤ ਬਣਾਇਆ, ਇਸ ਦੇ ਬਜਟ ਵਿੱਚ ਕਟੌਤੀ ਕੀਤੀ ਅਤੇ ਆਪਣੇ ਯਤਨਾਂ ਨੂੰ ਤਿੱਖਾ ਕੀਤਾ।’’ ਸੰਸਥਾਗਤ ਸੁਧਾਰਾਂ ਦੀ ਗੱਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਈ ਤਰਜੀਹਾਂ ਦੀ ਰੂਪਰੇਖਾ ਤਿਆਰ ਕੀਤੀ ਹੈ, ਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਭਾਜਪਾ ਦੀ ਮਸ਼ੀਨਰੀ ਦੇ ਟਾਕਰੇ ਲਈ ਮਦਦਗਾਰ ਹੋ ਸਕਦੀ ਹੈ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All