ਨਵੀਂ ਦਿੱਲੀ: ਸੂਚਨਾ ਤਕਨੀਕ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਸੀਬੀਆਈ ਵੱਲੋਂ ਕਾਂਗਰਸ ਸੰਸਦ ਮੈਂਬਰ ਕਾਰਤੀ ਚਿਦੰਬਰਮ ਕੋਲੋਂ ‘ਕਮੇਟੀ ਨਾਲ ਜੁੜੇ ਬੇਹੱਦ ਖ਼ੁਫ਼ੀਆ ਨੋਟ ਜ਼ਬਤ ਕਰਨ ਦਾ ਮੁੱਦਾ ਉਠਾਇਆ ਹੈ’। ਉਨ੍ਹਾਂ ਕਿਹਾ ਕਿ ਇਹ ਨੋਟ ਇਕ ਛਾਪੇ ਦੌਰਾਨ ਏਜੰਸੀ ਲੈ ਗਈ ਹੈ ਜੋ ਕਿ ਕਮੇਟੀ ਮੈਂਬਰ ਦੇ ਅਧਿਕਾਰ ਖੇਤਰ ਦੀ ‘ਉਲੰਘਣਾ’ ਹੈ। ਕਮੇਟੀ ਦੇ ਚੇਅਰਮੈਨ ਵਜੋਂ ਬਿਰਲਾ ਨੂੰ ਪੱਤਰ ਲਿਖਦਿਆਂ ਥਰੂਰ ਨੇ ਕਿਹਾ ਕਿ ਏਜੰਸੀ ਨੇ ‘ਸ਼ਰੇਆਮ ਨਿਯਮਾਂ ਦਾ ਉਲੰਘਣ ਕੀਤਾ ਹੈ’। ਥਰੂਰ ਨੇ ਕਿਹਾ ਕਿ ਛਾਪਿਆਂ ਦੌਰਾਨ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਸੱਤਾਧਾਰੀ ਧਿਰ ਵੱਲੋਂ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਸਕੇ। -ਪੀਟੀਆਈ