ਨਵੀਂ ਦਿੱਲੀ: ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਕੀਤੀ ਨੁਕਤਾਚੀਨੀ ਤੇ 26/11 ਹਮਲਿਆਂ ਦੀ ਥਾਂ ਚੀਨ ਵੱਲ ਧਿਆਨ ਦੇਣ ਲਈ ਆਖਣ ਮਗਰੋਂ ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਅੱਜ ਚੌਧਰੀ ’ਤੇ ਪਲਟਵਾਰ ਕੀਤਾ ਹੈ। ਤਿਵਾੜੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲ ਸੇਧਿਤ ਆਪਣੇ ਟਵੀਟਾਂ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਚੀਨ ਨੂੰ ਲੈ ਕੇ ਸਰਕਾਰ ਦੇ ਜਵਾਬ ਦਾਅਵੇ ਨੂੰ ਜ਼ੋਰ ਸ਼ੋਰ ਨਾਲ ਉਭਾਰਿਆ ਹੈ। ਤਿਵਾੜੀ ਨੇ ਆਪਣੀ ਨਵੀਂ ਕਿਤਾਬ ਦੇ ਹਵਾਲੇ ਨਾਲ ਟਿੱਪਣੀ ਕੀਤੀ ਸੀ ਕਿ ਤਤਕਾਲੀਨ ਯੂਪੀਏ ਸਰਕਾਰ ਨੂੰ 26/11 ਮੁੰਬਈ ਹਮਲਿਆਂ ਮਗਰੋਂ ਜ਼ੋਰਦਾਰ ਜਵਾਬ ਦੇਣਾ ਚਾਹੀਦਾ ਸੀ। ਚੌਧਰੀ ਨੇ ਇਹ ਕਹਿੰਦਿਆਂ ਤਿਵਾੜੀ ਦੀ ਨੁਕਤਾਚੀਨੀ ਕੀਤੀ ਸੀ ਕਿ ਸਾਬਕਾ ਕੇਂਦਰੀ ਮੰਤਰੀ ਨੇ ਸਰਕਾਰ ਵਿੱਚ ਹੁੰਦਿਆਂ ਇਹ ਮੁੱਦਾ ਕਿਉਂ ਨਹੀਂ ਚੁੱਕਿਆ। -ਪੀਟੀਆਈ