ਚੰਡੀਗੜ੍ਹ (ਆਤਿਸ਼ ਗੁਪਤਾ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਵਿਗੜਨ ’ਤੇ ਸਵੇਰ ਸਮੇਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਸ ਨੂੰ ਸੁਨਾਰੀਆ ਜੇਲ੍ਹ ਤੋਂ ਦਿੱਲੀ ਏਮਜ਼ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਉੱਥੇ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਦੇਰ ਰਾਤ ਉਸ ਨੂੰ ਛੁੱਟੀ ਦੇ ਦਿੱਤੀ ਗਈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਡੇਰਾ ਮੁਖੀ ਦੇ ਢਿੱਡ ਵਿੱਚ ਅਚਾਨਕ ਦਰਦ ਸ਼ੁਰੂ ਹੋ ਗਿਆ ਸੀ। ਰੋਹਤਕ ਹਸਪਤਾਲ ਵਿਚ ਟੈਸਟ ਸਹੂਲਤ ਨਾ ਹੋਣ ਕਾਰਨ, ਡਾਕਟਰਾਂ ਨੇ ਡੇਰਾ ਮੁਖੀ ਨੂੰ ਏਮਜ਼, ਦਿੱਲੀ ਲਿਜਾਣ ਦੀ ਸਲਾਹ ਦਿੱਤੀ। ਡੇਰਾ ਮੁਖੀ ਨੂੰ ਸਵੇਰੇ ਕਰੀਬ ਸਾਢੇ ਪੰਜ ਏਮਜ਼ ਲਿਜਾਇਆ ਗਿਆ।