ਸ੍ਰੀਨਗਰ, 23 ਅਗਸਤ
ਸ਼ਹਿਰ ਦੇ ਸਫ਼ਾਕਦਲ ਇਲਾਕੇ ਵਿੱਚ ਅਤਿਵਾਦੀਆਂ ਵੱਲੋਂ ਅਰਧ ਸੈਨਿਕ ਬਲ ਦੇ ਬੰਕਰ ’ਤੇ ਗ੍ਰਨੇਡ ਸੁੱਟਣ ਕਾਰਨ ਇਕ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਸ਼ਾਮ 7.55 ’ਤੇ ਸਫ਼ਾਕਦਲ ਵਿੱਚ ਆਲੀ ਮਸੀਤ ਨੇੜੇ ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐਫ) ਦੇ ਬੰਕਰ ’ਤੇ ਗ੍ਰਨੇਡ ਸੁੱਟਿਆ। ਧਮਾਕੇ ਕਾਰਨ ਇਕ ਜ਼ਖ਼ਮੀ ਹੋ ਗਿਆ। -ਪੀਟੀਆਈ