ਸ੍ਰੀਨਗਰ, 26 ਦਸੰੰਬਰ
ਜੰਮੂ ਕਸ਼ਮੀਰ ਦੇ ਅਨੰਤਨਾਗ ਵਿਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਵਿਚ ਇਸਲਾਮਿਕ ਸਟੇਟ ਜੰਮੂ ਕਸ਼ਮੀਰ (ਆਈਐੱਸਜੇਕੇ) ਦਾ ਇਕ ਅਤਿਵਾਦੀ ਮਾਰਿਆ ਗਿਆ। ਇਹ ਅਤਿਵਾਦੀ ਪੁਲੀਸ ਦੇ ਇਕ ਅਧਿਕਾਰੀ ਦੀ ਹੱਤਿਆ ਵਿਚ ਸ਼ਾਮਲ ਸੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਨੇ ਮਾਰੇ ਗਏ ਅਤਿਵਾਦੀ ਦੀ ਪਛਾਣ ਅਨੰਤਨਾਗ ਦੇ ਕਦੀਪੋਰਾ ਦੇ ਵਸਨੀਕ ਫਹੀਮ ਭੱਟ ਦੇ ਰੂਪ ਵਿਚ ਕੀਤੀ ਹੈ। ਉਹ ਹਾਲ ਹੀ ਵਿਚ ਆਈਐੱਸਜੇਕੇ ਵਿਚ ਸ਼ਾਮਲ ਹੋਇਆ ਸੀ ਅਤੇ ਏਐੱਸਆਈ ਮੁਹੰਮਦ ਅਸ਼ਰਫ ਦੀ ਹੱਤਿਆ ਵਿਚ ਸ਼ਾਮਲ ਸੀ। -ਪੀਟੀਆਈ