ਅਤਿਵਾਦੀਆਂ ਨੇ ਭਾਜਪਾ ਪੰਚ ਦੇ ਘਰ ’ਤੇ ਗ੍ਰਨੇਡ ਸੁੱਟਿਆ

ਅਤਿਵਾਦੀਆਂ ਨੇ ਭਾਜਪਾ ਪੰਚ ਦੇ ਘਰ ’ਤੇ ਗ੍ਰਨੇਡ ਸੁੱਟਿਆ

ਸ੍ਰੀਨਗਰ, 10 ਅਗਸਤ
ਕਸ਼ਮੀਰ ਵਾਦੀ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਹਮਲਿਆਂ ਦੌਰਾਨ ਅੱਜ ਰਾਤ ਪੁਲਵਾਮਾ ਦੇ ਤਰਾਲ ਕਸਬੇ ਵਿੱਚ ਅਤਿਵਾਦੀਆਂ ਨੇ ਭਾਜਪਾ ਦੇ ਪੰਚਾਇਤ ਮੈਂਬਰ ਦੇ ਘਰ ’ਤੇ ਗ੍ਰਨੇਡ ਸੁੱਟਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਪੰਚ ਭੁਪਿੰਦਰ ਸਿੰਘ ਦੇ ਘਰ ’ਤੇ ਗ੍ਰਨੇਡ ਸੁੱਟਿਆ ਜੋ ਬਾਹਰ ਹੀ ਫਟ ਗਿਆ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਇਕ ਮਹੀਨੇ ਤੋਂ ਅਤਿਵਾਦੀਆਂ ਵੱਲੋਂ ਭਾਜਪਾ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਲ੍ਹ ਦਹਿਸ਼ਤਗਰਦਾਂ ਨੇ ਬਡਗਾਮ ਜ਼ਿਲ੍ਹੇ ਵਿੱਚ ਭਾਜਪਾ ਵਰਕਰ ਅਬਦੁਲ ਹਾਮਿਦ ਨਾਜ਼ਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All