ਸ੍ਰੀਨਗਰ, 16 ਮਈ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦੀ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਦਹਿਸ਼ਤਗਰਦਾਂ ਤੇ ਉਨ੍ਹਾਂ ਦੇ ਚਾਰ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਬਾਂਦੀਪੋਰਾ ਵਿੱਚ ਹਾਲ ਹੀ ਵਿੱਚ ਹੋਏ ਮੁਕਾਬਲਿਆਂ ਦੀ ਜਾਂਚ ਕਰਦਿਆਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਦਹਿਸ਼ਤਗਰਦਾਂ ਦੀ ਪਛਾਣ ਆਰਿਫ਼ ਐਜਾਜ਼ ਸ਼ਹਿਰੀ ਉਰਫ਼ ਅੰਫਾਲ, ਐਜਾਜ਼ ਅਹਿਮਦ ਰੇਸ਼ੀ ਅਤੇ ਸ਼ਾਰਿਕ ਅਹਿਮਦ ਲੋਨ ਵਜੋਂ ਹੋਈ ਹੈ। ਆਰਿਫ਼ ਐਜਾਜ਼ ਸ਼ਹਿਰੀ ਨੇ ਪਾਕਿਸਤਾਨ ਤੋਂ ਸਿਖਲਾਈ ਲਈ ਸੀ। ਹੋਰਨਾਂ ਦੀ ਪਛਾਣ ਗੁਲਾਮ ਮੁਹੰਮਦ ਵਜ਼ਾ, ਮਕਸੂਦ ਅਹਿਮਦ ਮਲਿਕ ਅਤੇ ਸ਼ੀਮਾ ਸ਼ਾਫ਼ੀ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ, ਦੋ ਪਿਸਤੌਲਾਂ, ਤਿੰਨ ਮੈਗਜ਼ੀਨ, 25 ਕਾਰਤੂਸ, ਤਿੰਨ ਗ੍ਰੇਨੇਡ ਅਤੇ ਤਿੰਨ ਸਕੂਟਰ ਬਰਾਮਦ ਹੋਏ ਹਨ। -ਪੀਟੀਆਈ