ਵਾਦੀ ’ਚ ਅਤਿਵਾਦੀ ਹਮਲਾ: ਸੀਆਰਪੀਐੱਫ ਦੇ ਏਐੱਸਆਈ ਦੀ ਜਾਨ ਗਈ

ਵਾਦੀ ’ਚ ਅਤਿਵਾਦੀ ਹਮਲਾ: ਸੀਆਰਪੀਐੱਫ ਦੇ ਏਐੱਸਆਈ ਦੀ ਜਾਨ ਗਈ

ਸ੍ਰੀਨਗਰ, 24 ਸਤੰਬਰ

ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਵੀਰਵਾਰ ਨੂੰ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ ਦਾ ਸਹਾਇਕ ਸਬ-ਇੰਸਪੈਕਟਰ ਮਾਰਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਬਡਗਾਮ ਜ਼ਿਲ੍ਹ ਦੇ ਕੈਸਰਮੁੱਲਾ ਵਿਖੇ ਸੀਆਰਪੀਐਫ ਦੀ 117ਵੀਂ ਬਟਾਲੀਅਨ ਦੇ ਸਹਾਇਕ ਸਬ-ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਅਤਿਵਾਦੀ ਏਐੱਸਆਈ ਐੱਨ ਬਡੋਲੇ ਦੀ ਏਕੇ ਰਾਈਫਲ ਵੀ ਆਪਣੇ ਨਾਲ ਲੈ ਗਿਆ। ਅਧਿਕਾਰੀ ਨੇ ਦੱਸਿਆ ਕਿ ਏਐੱਸਆਈ ਦੀ ਬਦਾਮੀ ਬਾਗ ਵਿਖੇ ਸਥਿਤ ਫੌਜ ਦੇ 92 ਬੇਸ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਲਾਕੇ ਨੂੰ ਘੇਰ ਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All