ਕਰਾਚੀ (ਪਾਕਿਸਤਾਨ), 18 ਜੂਨ
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਹਰਨਾਈ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਅਤਿਵਾਦੀਆਂ ਨੇ ਮਜ਼ਦੂਰਾਂ ਦੇ ਇਕ ਕੈਂਪ ’ਤੇ ਗੋਲੀਬਾਰੀ ਕੀਤੀ ਜਿਸ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਚਾਰ ਮਜ਼ਦੂਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦਿੱਤੀ ਹੈ। ਇਹ ਮਜ਼ਦੂਰ ਸਰਕਾਰੀ ਉਸਾਰੀ ਯੋਜਨਾ ਲਈ ਕੰਮ ਕਰ ਰਹੇ ਸਨ। ਹੁਣ ਤਕ ਕਿਸੇ ਅਤਿਵਾਦੀ ਗਰੋਹ ਨੇ ਇਨ੍ਹਾਂ ਹੱਤਿਆਵਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। -ਪੀਟੀਆਈ