ਨਵੀਂ ਦਿੱਲੀ, 17 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਕਿਹਾ ਕਿਹਾ ਕਿ ਦੁਨੀਆ ਸਾਹਮਣੇ ਅਤਿਵਾਦ ਸਭ ਤੋਂ ਵੱਡਾ ਖਤਰਾ ਹੈ ਤੇ ਅਤਿਵਾਦ ਦਾ ਸਮਰਥਨ ਕਰ ਰਹੇ ਦੇਸ਼ਾਂ ਨੂੰ ਜਵਾਬਦੇਹ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਸਖ਼ਤ ਰੁਖ਼ ਨਾਲ ਅਤਿਵਾਦ ਖ਼ਿਲਾਫ਼ ਲੜਿਆ ਜਾ ਸਕਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਸੰਯੁਕਮ ਰਾਸ਼ਟਰ ਸੁਰੱਖਿਆ ਪਰਿਸ਼ਦ, ਆਈਐੱਮਐੱਫ ਤੇ ਡਬਲਿਊਟੀਓ ਵਰਗੇ ਸੰਗਠਨਾਂ ਵਿੱਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ।