ਰਾਂਚੀ, 28 ਸਤੰਬਰ
ਝਾਰਖੰਡ ਵਿੱਚ ਰਾਂਚੀ ਦੇ ਮੱਲ੍ਹਾ ਟੋਲੀ ਖੇਤਰ ਵਿੱਚ ਹਨੂਮਾਨ ਦੀ ਮੂਰਤੀ ਤੋੜੇ ਜਾਣ ਕਾਰਨ ਤਣਾਅ ਦਾ ਮਾਹੌਲ ਬਣ ਗਿਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ ਹੋਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੰਦਰ ਦੇ ਦਰਵਾਜੇ ਅੱਜ ਸਵੇਰੇ ਬੰਦ ਕਰ ਦਿੱਤੇ ਗਏ ਹਨ। ਇਲਾਕੇ ਵਿੱਚ ਤਣਾਅ ਘਟਾਉਣ ਲਈ ਭਾਰੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਅਲਬਰਟ ਏਕਾ ਚੌਕ ਤੋਂ ਏਕਰਾ ਮਸਜਿਦ ਤੱਕ ਫਲੈਗ ਮਾਰਚ ਵੀ ਕੀਤਾ ਗਿਆ। ਉਧਰ, ਭਾਜਪਾ ਅਤੇ ਹਿੰਦੂ ਜਥੇਬੰਦੀਆਂ ਦੇ ਕਈ ਆਗੂ ਮੰਦਰ ਨੇੜੇ ਇਕੱਠੇ ਹੋਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। -ਪੀਟੀਆਈ