ਨਵੀਂ ਦਿੱਲੀ: ਭਾਰਤੀ ਸ਼ਿਪਿੰਗ ਕਾਰਪੋਰੇਸ਼ਨ ਨੂੰ ਨਿੱਜੀ ਹੱਥਾਂ ’ਚ ਦੇਣ ਲਈ ਸਰਕਾਰ ਇਸੇ ਹਫ਼ਤੇ ਬੋਲੀਆਂ ਮੰਗ ਸਕਦੀ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਚਾਹਵਾਨ ਖਰੀਦਦਾਰਾਂ ਨੂੰ ਆਪਣੀਆਂ ਬੋਲੀਆਂ ਦਾਖ਼ਲ ਕਰਨ ਲਈ ਮੱਧ ਫਰਵਰੀ ਤੱਕ ਸਮਾਂ ਦਿੱਤਾ ਜਾਵੇਗਾ। ਸਰਕਾਰ ਦੀ ਸ਼ਿਪਿੰਗ ਕਾਰਪੋਰੇਸ਼ਨ ’ਚ ਆਪਣੀ ਪੂਰੀ 63.75 ਫੀਸਦ ਹਿੱਸੇਦਾਰੀ ਵੇਚਣ ਦੇ ਨਾਲ ਪ੍ਰਬੰਧਕੀ ਕੰਟਰੋਲ ਤਬਦੀਲ ਕਰਨ ਦੀ ਵੀ ਯੋਜਨਾ ਹੈ। -ਪੀਟੀਆਈ