ਨਵੀਂ ਦਿੱਲੀ: ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਰਾਜ ਸਭਾ ਨੂੰ ਦੱਸਿਆ ਕਿ ਸੁਪਰੀਮ ਕੋਰਟ ਵਿੱਚ ਕੁੱਲ 71 ਹਜ਼ਾਰ ਕੇਸ ਬਕਾਇਆ ਹਨ, ਜਿਨ੍ਹਾਂ ’ਚੋਂ 10 ਹਜ਼ਾਰ ਕੇਸ ਪਿਛਲੇ ਦਸ ਸਾਲ ਤੋਂ ਸੁਣਵਾਈ ਦੀ ਉਡੀਕ ਕਰ ਰਹੇ ਹਨ। ਰਿਜਿਜੂ ਨੇ ਲਿਖਤੀ ਰੂਪ ਵਿੱਚ ਦੱਸਿਆ ਕਿ ਦੋ ਅਗਸਤ ਤੱਕ ਸੁਪਰੀਮ ਕੋਰਟ ਵਿੱਚ 71,411 ਕੇਸ ਬਕਾਇਆ ਹਨ, ਜਿਨ੍ਹਾਂ ’ਚੋਂ 56 ਹਜ਼ਾਰ ਤੋਂ ਵੱਧ ਸਿਵਲ ਮਾਮਲਿਆਂ ਅਤੇ 15 ਹਜ਼ਾਰ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੀਆਂ ਵੱਖ-ਵੱਖ ਹਾਈ ਕੋਰਟਾਂ ਵਿੱਚ 2016 ’ਚ ਕੁੱਲ 40,28,591 ਕੇਸ ਬਕਾਇਆ ਸਨ ਪਰ ਇਸ ਸਾਲ 29 ਜੁਲਾਈ ਤੱਕ ਇਨ੍ਹਾਂ ਦੀ ਗਿਣਤੀ ਵਧ ਕੇ 59,55,907 ਹੋ ਗਈ ਹੈ। -ਪੀਟੀਆਈ