ਹੈਦਰਾਬਾਦ, 8 ਮਈ
ਤਿਲੰਗਾਨਾ ਦੇ ਕਾਮਾਰੈੱਡੀ ਜ਼ਿਲ੍ਹੇ ਵਿੱਚ ਅੱਜ ਸ਼ਾਮ ਇੱਕ ਲਾਰੀ ਅਤੇ ਛੋਟੇ ਹਾਥੀ ਦੀ ਟੱਕਰ ਕਾਰਨ ਛੇ ਔਰਤਾਂ ਸਣੇ 8 ਜਣਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋਏ ਹਨ।ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਯੇਲਾਰੈੱਡੀ ਮੰਡਲ ਵਿੱਚ ਲਾਰੀ ਚਾਲਕ ਵੱਲੋਂ ਆਪਣਾ ਵਾਹਨ ਉਲਟ ਦਿਸ਼ਾ ਵਿੱਚ ਮੋੜਨ ਅਤੇ ਛੋਟੇ ਹਾਥੀ ਨੂੰ ਟੱਕਰ ਮਾਰਨ ਕਾਰਨ ਵਾਪਰਿਆ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।