ਪਟਨਾ: ਆਰਜੇਡੀ ਆਗੂ ਤੇਜਸਵੀ ਯਾਦਵ ਵੱਲੋਂ ਬਿਹਾਰ ’ਚ ਪਾਰਟੀ ਦੇ 15 ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ‘ਗਲਤੀਆਂ’ ਲਈ ਲੋਕਾਂ ਤੋਂ ਮੁਆਫ਼ੀ ਮੰਗਣ ’ਤੇ ਸੱਤਾਧਾਰੀ ਜੇਡੀ(ਯੂ)-ਭਾਜਪਾ ਨੇ ਤਿੱਖੀ ਟਿੱਪਣੀ ਕੀਤੀ ਹੈ। ਜ਼ਿਕਰਯੋਗ ਹੈ ਕਿ ਤੇਜਸਵੀ ਨੇ ਕਿਹਾ ਸੀ ਕਿ ਉਸ ਦੇ ਮਾਤਾ-ਪਿਤਾ ਦੇ ਕਾਰਜਕਾਲ ਦੌਰਾਨ ਕਈ ‘ਗਲਤੀਆਂ’ ਹੋਈਆਂ ਹੋ ਸਕਦੀਆਂ ਹਨ ਤੇ ਲੋਕ ਮੁਆਫ਼ ਕਰ ਦੇਣ। -ਪੀਟੀਆਈ