ਪੁਣੇ, 17 ਦਸੰਬਰ
ਪੁਣੇ ਪੁਲੀਸ ਨੇ ਦੱਸਿਆ ਕਿ ਪਿਛਲੇ ਸਾਲ ਲਈ ਗਈ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਦੇ ਨਤੀਜਿਆਂ ਨਾਲ ਛੇੜਛਾੜ ਕਰਨ ਲਈ ਕਥਿਤ ਪੈਸੇ ਲੈਣ ਦੇ ਦੋਸ਼ ਹੇਠ ਮਹਾਰਾਸ਼ਟਰ ਰਾਜ ਪ੍ਰੀਖਿਆ ਕੌਂਸਲ (ਐੱਮਐੱਸਸੀਈ) ਦੇ ਕਮਿਸ਼ਨਰ ਅਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਹਿਰੀ ਪੁਲੀਸ ਕਮਿਸ਼ਲਰ ਅਮਿਤਾਭ ਗੁਪਤਾ ਨੇ ਦੱਸਿਆ, ‘‘ਪ੍ਰੀਖਿਆ ਕੌਂਸਲ ਦੇ ਕਮਿਸ਼ਨਰ ਤੁਕਾਰਾਮ ਸੁਪੇ ਨੂੰ ਪੁਣੇ ਪੁਲੀਸ ਦੇ ਸਾਈਬਰ ਸੈੱਲ ਨੇ ਟੈੱਟ ਪ੍ਰੀਖਿਆ ਵਿੱਚ ਕਥਿਤ ਘਪਲੇ ਦੇ ਮਾਮਲੇ ਵਿੱਚ ਪੁੱਛਗਿੱਛ ਮਗਰੋਂ ਗ੍ਰਿਫ਼ਤਾਰ ਕੀਤਾ ਹੈ।’’ ਪੁਲੀਸ ਇਸ ਤੋਂ ਪਹਿਲਾਂ ਛੇ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਗੁਪਤਾ ਨੇ ਦੱਸਿਆ ਕਿ ਸਾਈਬਰ ਪੁਲੀਸ ਨੇ ਸੁਪੇ ਕੋਲੋਂ 88 ਲੱਖ ਰੁਪਏ ਤੋਂ ਵੱਧ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਇਤਰਾਜ਼ਯੋਗ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।