ਨਵੀਂ ਦਿੱਲੀ, 10 ਦਸੰਬਰ
ਟਾਟਾ ਮੋਟਰਜ਼ ਨੇ ਆਪਣੇ ਸਾਰੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਜਨਵਰੀ ਮਹੀਨੇ ਤੋਂ ਵਧਾਉਣ ਦਾ ਐਲਾਨ ਕੀਤਾ ਹੈ। ਟਾਟਾ ਮੋਟਰਜ਼ ਦੇ ਯਾਤਰੀ ਵਾਹਨ ਕਾਰੋਬਾਰ ਇਕਾਈ ਦੇ ਮੁਖੀ ਸ਼ੈਲੇਸ਼ ਚੰਦਰ ਨੇ ਕਿਹਾ ਕਿ ਕੱਚਾ ਮਾਲ, ਸਾਮਾਨ ਅਤੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਕੰਪਨੀ ਨੇ ਵਧੀ ਹੋਈ ਲਾਗਤ ਦਾ ਅਸਰ ਘੱਟ ਕਰਨ ਲਈ ਜਨਵਰੀ ਮਹੀਨੇ ਤੋਂ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। -ਪੀਟੀਆਈ