ਗੁਹਾਟੀ: ਕੋਵਿਡ-19 ਤੋਂ ਉੱਭਰਨ ਤੋਂ ਬਾਅਦ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੂੰ ਅੱਜ ਮੁੜ ਤੋਂ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਤੇ ਵਿਗੜੀ ਸਿਹਤ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਗੁਹਾਟੀ ਮੈਡੀਕਲ ਕਾਲਜਤ ਤੇ ਹਸਪਤਾਲ ਦੇ ਸੁਪਰਡੈਂਟ ਸਿਹਤ ਸੇਵਾਵਾਂ ਅਭਿਜੀਤ ਸ਼ਰਮਾ ਨੇ ਦੱਸਿਆ ਕਿ 86 ਸਾਲਾ ਕਾਂਗਰਸੀ ਸਿਆਸਤਦਾਨ ਸ੍ਰੀ ਗੋਗੋਈ ਨੂੰ ਬੀਤੀ ਰਾਤ ਬੇਚੈਨੀ ਮਹਿਸੂਸ ਹੋਣ ਮਗਰੋਂ ਗੁਹਾਟੀ ਦੇ ਮੈਡੀਕਲ ਕਾਲਜ ਤੇ ਹਸਪਤਾਲ ਦੇ ਆਈਸੀਯੂ ’ਚ ਲਿਆਂਦਾ ਗਿਆ। ਉਨ੍ਹਾਂ ਦੱਸਿਆ, ‘‘ਰਾਜ ਸਰਕਾਰ ਵੱਲੋਂ ਗਠਿਤ ਨੌਂ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਦੇ ਅਮੋਨੀਆ ਦਾ ਪੱਧਰ ਥੋੜਾ ਜਿਹਾ ਵੱਧ ਹੈ ਪਰ ਆਕਸੀਜਨ ਦਾ ਪੱਧਰ ਅਜੇ ਠੀਕ ਹੈ।’’ -ਪੀਟੀਆਈ