ਤਿਰੂਵਨੰਤਪੁਰਮ: ਕਮਿਊਨਿਸਟ ਲਹਿਰ ਨਾਲ ਸਭ ਤੋਂ ਵੱਧ ਸਮਾਂ ਜੁੜੇ ਰਹੇ ਸੀਨੀਅਰ ਨੇਤਾ ਵੀ.ਐੱਸ. ਅਛੂਤਾਨੰਦਨ (97) ਆਪਣੀ ਵਡੇਰੀ ਉਮਰ ਦੇ ਚੱਲਦਿਆਂ 6 ਅਪਰੈਲ ਨੂੰ ਹੋ ਵਾਲੀ ਤਾਮਿਲ ਨਾਡੂ ਵਿਧਾਨ ਸਭਾ ਦੀ ਚੋਣ ਨਹੀਂ ਲੜਨਗੇ। ਆਪਣੇ ਸਿਆਸੀ ਸਫਰ ਦੌਰਾਨ ਉਹ ਸੱਤ ਵਾਰ ਵਿਧਾਇਕ ਚੁਣੇ ਗਏ। ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐੱਮ) ਦੀ ਜ਼ਿਲ੍ਹਾ ਪਲੱਕੜ ਦੀ ਕਮੇਟੀ ਨੇ ਅੱਜ ਦੱਸਿਆ ਕਿ ਮਾਲਮਪੁਜ਼ਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਸ੍ਰੀ ਅਛੂਤਾਨੰਦਨ ਦਾ ਨਾਮ ਨਾ ਪੇਸ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। -ਆਈਏਐੱਨਐੱਸ