ਕੋਯੰਬਟੂਰ, 8 ਅਕਤੂਬਰ
ਤਾਮਿਲਨਾਡੂ ਦੇ ਕੋਯੰਬਟੂਰ ਵਿਚ ਜਬਰ-ਜਨਾਹ ਦੇ ਮੁਲਜ਼ਮ ਭਾਰਤੀ ਹਵਾਈ ਸੈਨਾ ਦੇ ਫਲਾਈਟ ਲੈਫ਼ਟੀਨੈਂਟ ਅਮਿਤੇਸ਼ ਹਰਮੁਖ ਨੂੰ ਹਿਰਾਸਤ ਵਿਚ ਲੈਣ ਦੀ ਮੰਗ ਕਰਦੇ ਹੋਏ ਸ਼ਹਿਰ ਦੀ ਪੁਲੀਸ ਨੇ ਇੱਥੋਂ ਦੀ ਪ੍ਰਧਾਨ ਜ਼ਿਲ੍ਹਾ ਅਦਾਲਤ ਵਿਚ ਇਕ ਰੀਵਿਜ਼ਨ ਪਟੀਸ਼ਨ ਦਾਖ਼ਲ ਕੀਤੀ ਹੈ। ਜ਼ਿਕਰਯੋਗ ਹੈ ਕਿ ਫਲਾਈਟ ਲੈਫਟੀਨੈਂਟ ਅਮਿਤੇਸ਼ ਹਰਮੁਖ ਨੂੰ ਇਕ ਮਹਿਲਾ ਸਹਿਕਰਮੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ 25 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਵਧੀਕ ਮਹਿਲਾ ਅਦਾਲਤ ਨੇ 30 ਸਤੰਬਰ ਨੂੰ ਪੁਲੀਸ ਨੂੰ ਮੁਲਜ਼ਮ ਨੂੰ ਭਾਰਤੀ ਹਵਾਈ ਸੈਨਾ ਨੂੰ ਸੌਂਪਣ ਦੇ ਹੁਕਮ ਦਿੱਤੇ ਸਨ ਤਾਂ ਜੋ ਭਾਰਤੀ ਹਵਾਈ ਸੈਨਾ ਐਕਟ ਤਹਿਤ ਉਸ ਦਾ ਕੋਰਟ ਮਾਰਸ਼ਲ ਕੀਤਾ ਜਾ ਸਕੇ। -ਪੀਟੀਆਈ