ਚੇਨਈ, 14 ਜਨਵਰੀ
ਤਾਮਿਲਨਾਡੂ ਵਿਚ ਵੀਰਵਾਰ ਨੂੰ ਵਾਢੀ ਦਾ ਤਿਓਹਾਰ ਪੋਂਗਲ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਦੁਰਾਇ ਵਿਚ ਮਸ਼ਹੂਰ ਜੱਲੀਕੱਟੂ ਕਰਵਾਈ ਜਾ ਰਹੀ ਹੈ, ਜਿਸ ਵਿਚ ਬਲਦਾਂ ਤੇ ਸਾਨ੍ਹਾਂ ਨੂੰ ਕਾਬੂ ਕਰਨਾ ਹੁੰਦਾ ਹੈ। ਇਸ ਦਿਨ ਲੋਕ ਜਲਦੀ ਉੱਠਦੇ ਹਨ, ਰਵਾਇਤੀ ਪਹਿਰਾਵੇ ਪਹਿਨਦੇ ਹਨ ਅਤੇ ਮਠਿਆਈਆਂ ਬਣਾਉਣੇ ’ਤੇ ਵੰਡੇ ਹਨ।