ਚੇਨਈ, 11 ਜੁਲਾਈ
ਤਾਮਿਲਨਾਡੂ ਵਿੱਚ ਏਆਈਏਡੀਐਮਕੇ ਦੇ ਦੋ ਵਿਰੋਧੀ ਨੇਤਾਵਾਂ ਇਡਾਪੱਡੀ ਦੇ ਪਲਾਨੀਸਵਾਮੀ ਅਤੇ ਓ ਪਨੀਰਸੇਲਵਮ ਦੇ ਸਮਰਥਕਾਂ ਵੱਲੋਂ ਪਾਰਟੀ ਦੇ ਮੁੱਖ ਦਫ਼ਤਰ ਦੇ ਅੰਦਰ ਅਤੇ ਬਾਹਰ ਹਿੰਸਾ ਅਤੇ ਭੰਨਤੋੜ ਕੀਤੇ ਜਾਣ ਬਾਅਦ ਅਧਿਕਾਰੀਆਂ ਨੇ ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਨੂੰ ਸੀਲ ਕਰ ਦਿੱਤਾ। ਪਨੀਰਸੇਲਵਮ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਉਹ ਅਦਾਲਤ ਦਾ ਬੂਹਾ ਖੜਕਾਉਣਗੇ, ਕਾਨੂੰਨੀ ਕਾਰਵਾਈ ਕਰਨਗੇ ਅਤੇ ਵਰਕਰਾਂ ਵਿਚਾਲੇ ਜਾ ਕੇ ਨਿਆਂ ਮੰਗਣਗੇ। –ਏਜੰਸੀ