ਤਾਮਿਲ ਨਾਡੂ: ਨੀਟ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੈਡੀਕਲ ਕੋਰਸਾਂ ’ਚ ਮਿਲੇਗਾ ਸਾਢੇ ਸੱਤ ਫ਼ੀਸਦ ਕੋਟਾ

ਤਾਮਿਲ ਨਾਡੂ: ਨੀਟ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮੈਡੀਕਲ ਕੋਰਸਾਂ ’ਚ ਮਿਲੇਗਾ ਸਾਢੇ ਸੱਤ ਫ਼ੀਸਦ ਕੋਟਾ

ਚੇਨਈ, 30 ਅਕਤੂਬਰ

ਤਾਮਿਲਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਰਾਸ਼ਟਰੀ ਯੋਗਤਾ-ਕਮ-ਦਾਖਲਾ ਟੈਸਟ(ਨੀਟ) ਪਾਸ ਕਰਨ ਵਾਲੇ ਰਾਜ ਦੇ ਸਰਕਾਰੀ ਸਕੂਲੀ ਵਿਦਿਆਰਥੀਆਂ ਨੂੰ 7.5 ਪ੍ਰਤੀਸ਼ਤ ਰਾਖਵੇਂਕਰਨ ਦੇਣ ਵਾਲੇ ਬਿੱਲ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਰਾਜ ਸਰਕਾਰ ਨੇ ਮੌਜੂਦਾ 2020-21 ਵਿੱਦਿਅਕ ਵਰ੍ਹੇ ਤੋਂ ਹੀ ਇਸ ਕੋਟੇ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜ ਭਵਨ ਨੇ ਬਿਆਨ ਵਿਚ ਕਿਹਾ ਰਾਜਪਾਲ ਨੇ 26 ਸਤੰਬਰ ਨੂੰ ਇਕ ਪੱਤਰ ਜ਼ਰੀਏ ਭਾਰਤ ਦੇ ਸਾਲਿਸਿਟਰ ਜਨਰਲ ਤੋਂ ਇਸ ਬਾਰੇ ਕਾਨੂੰਨੀ ਰਾਇ ਦੀ ਮੰਗੀ ਤੇ 29 ਅਕਤੂਬਰ ਨੂੰ ਰਾਇ ਪ੍ਰਾਪਤ ਹੋਣ ਬਾਅਦ ਬਿੱਲ ’ਤੇ ਮੋਹਰ ਲਗਾ ਦਿੱਤੀ। ਡੀਐੱਮਕੇ ਸਮੇਤ ਵਿਰੋਧੀ ਪਾਰਟੀਆਂ ਨੇ ਦੋਸ਼ ਲਗਾਇਆ ਹੈ ਕਿ ਰਾਜਪਾਲ ਨੇ ਬਿੱਲ ’ਤੇ ਮੋਹਰ ਲਗਾਉਣ ਵਿੱਚ ਜਾਣ ਬੁੱਝ ਕੇ ਦੇਰੀ ਕੀਤੀ ਹੈ। ਰਾਜ ਭਵਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਕਾਨੂੰਨੀ ਰਾਇ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All