ਨਵੀਂ ਦਿੱਲੀ, 26 ਮਈ
ਕੋਵਿਡ-19 ਵੈਕਸੀਨਾਂ ਦੀ ਕਿੱਲਤ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰੂਸੀ ਵੈਕਸੀਨ ‘ਸਪੁਤਨਿਕ ਵੀ’ ਦੇ ਨਿਰਮਾਤਾ ਜਲਦੀ ਹੀ ਟੀਕੇ ਸਪਲਾਈ ਕਰਨਗੇ, ਪਰ ਇਨ੍ਹਾਂ ਦੀ ਮਿਕਦਾਰ ਕਿੰਨੀ ਹੋਵੇਗ, ਇਸ ਬਾਰੇ ਅਜੇ ਫੈਸਲਾ ਹੋਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕਾਲੀ ਫੰਗਸ ਦੇ 620 ਦੇ ਕਰੀਬ ਕੇਸ ਹਨ ਜਦੋਂਕਿ ਇਸ ਦੇ ਇਲਾਜ ਲਈ ਲੋੜੀਂਦੇ ਐਮਫੋਟੈਰੀਸਿਨ-ਬੀ ਟੀਕਿਆਂ ਦੀ ਵੱਡੀ ਕਿੱਲਤ ਹੈ। ਦਵਾਰਕਾ ਦੇ ਵੈਗਸ ਮਾਲ ਵਿੱਚ ਪਹਿਲੇ ਟੀਕਾਕਰਨ ਕੇਂਦਰ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ, ‘ਸਪੁਤਨਿਕ ਵੀ ਦੇ ਨਿਰਮਾਤਾਵਾਂ ਨਾਲ ਗੱਲਬਾਤ ਜਾਰੀ ਹੈ। ਉਹ ਸਾਨੂੰ ਵੈਕਸੀਨਾਂ ਦੇਣਗੇ, ਕਿੰਨੀਆਂ ਇਸ ਬਾਰੇ ਫੈਸਲਾ ਅਜੇ ਹੋਣਾ ਹੈ।’ -ਪੀਟੀਆਈ