ਨਵੀਂ ਦਿੱਲੀ, 23 ਮਾਰਚ
ਭਾਰਤ ਅਤੇ ਪਾਕਿਸਤਾਨ ਦੇ ਸਿੰਧੂ ਕਮਿਸ਼ਨ ਦੇ ਕਮਿਸ਼ਨਰਾਂ ਦੀ ਦੋ ਰੋਜ਼ਾ ਸਾਲਾਨਾ ਬੈਠਕ ਮੰਗਲਵਾਰ ਤੋਂ ਇਥੇ ਸ਼ੁਰੂ ਹੋਈ। ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਵੱਲੋਂ ਚਨਾਬ ‘ਤੇ ਭਾਰਤ ਦੁਆਰਾ ਸਥਾਪਤ ਕੀਤੇ ਜਾ ਰਹੇ ਪਣ ਬਿਜਲੀ ਪ੍ਰਾਜੈਕਟ’ ’ਤੇ ਇਤਰਾਜ਼ ਸਮੇਤ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਏਗੀ। ਸਥਾਈ ਸਿੰਧ ਜਲ ਕਮਿਸ਼ਨ ਦੀ ਇਹ ਸਲਾਨਾ ਬੈਠਕ ਦੋ ਸਾਲਾਂ ਬਾਅਦ ਕੀਤੀ ਜਾ ਰਹੀ ਹੈ। ਬੈਠਕ ਵਿਚ ਸ਼ਾਮਲ ਹੋਏ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਪੀਕੇ ਸਕਸੈਨਾ ਕਰ ਰਹੇ ਹਨ ਅਤੇ ਇਸ ਵਿਚ ਕੇਂਦਰੀ ਜਲ ਕਮਿਸ਼ਨ, ਕੇਂਦਰੀ ਬਿਜਲੀ ਅਥਾਰਟੀ ਅਤੇ ਰਾਸ਼ਟਰੀ ਪਣ ਬਿਜਲੀ ਊਰਜਾ ਨਿਗਮ ਦੇ ਉਸ ਦੇ ਸਲਾਹਕਾਰ ਸ਼ਾਮਲ ਹਨ। ਪਾਕਿਸਤਾਨੀ ਵਫ਼ਦ ਦੀ ਅਗਵਾਈ ਸਿੰਧੂ ਕਮਿਸ਼ਨ (ਪਾਕਿਸਤਾਨ) ਦੇ ਕਮਿਸ਼ਨਰ ਸਯੱਦ ਮੁਹੰਮਦ ਮੇਹਰ ਅਲੀ ਸ਼ਾਹ ਕਰ ਰਹੇ ਹਨ।