ਨਵੀਂ ਦਿੱਲੀ, 8 ਅਗਸਤ
ਭਾਰਤ ਅਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿੱਚ ਅੱਜ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ-ਨਾਲ ਦੌਲਤ ਬੇਗ ਓਲਡੀ ਅਤੇ ਡੇਪਸਾਂਗ ਸਣੇ ਹੋਰ ਕਈ ਸਥਾਨਾਂ ਤੋਂ ਫੌਜਾਂ ਪਿੱਛੇ ਹਟਾਉਣ ਲਈ ਗੱਲਬਾਤ ਚੱਲ ਰਹੀ ਹੈ। ਸੂਤਰਾਂ ਨੇ ਕਿਹਾ ਕਿ ਐੱਲਏਸੀ ਦੇ ਚੀਨੀ ਖੇਤਰ ਵੱਲ ਦੌਲਤ ਬੇਗ ਓਲਡੀ (ਡੀਬੀਓ) ਖੇਤਰ ਵਿੱਚ ਮੇਜਰ ਜਨਰਲ ਪੱਧਰ ਦੀ ਗੱਲਬਾਤ ਚੱਲ ਰਹੀ ਹੈ। ਭਾਰਤ ਇਸ ਸਾਰੇ ਇਲਾਕੇ ਵਿੱਚ ਪਹਿਲਾਂ ਵਾਲੀ ਸਥਿਤੀ ਬਹਾਲੀ ’ਤੇ ਜ਼ੋਰ ਦੇ ਕੇ ਚੀਨ ਨੂੰ ਫੌਜ ਪੂਰੀ ਤਰ੍ਹਾਂ ਵਾਪਸ ਕਰਨ ਲਈ ਕਹਿ ਰਿਹਾ ਹੈ।