ਨਵੀਂ ਦਿੱਲੀ, 31 ਜੁਲਾਈਸਰਹੱਦੀ ਵਿਵਾਦ ਬਾਰੇ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰੀ ਗੱਲਬਾਤ ਦਾ 12ਵਾਂ ਦੌਰ ਅੱਜ ਲੱਦਾਖ ਖੇਤਰ ਦੇ ਚੀਨੀ ਹਿੱਸੇ ਵਿਚਲੇ ਮੋਲਡੋ ਵਿੱਚ ਚੱਲ ਰਿਹਾ ਹੈ। ਗੱਲਬਾਤ ਤਿੰਨ ਮਹੀਨਿਆਂ ਬਾਅਦ ਹੋ ਰਹੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਨੂੰ ਹੌਟ ਸਪਿਰੰਗ ਤੇ ਗੋਗਰਾ ’ਚ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ’ਤੇ ਸਕਾਰਾਤਮਕ ਨਤੀਜੇ ਆਉਣ ਦੀ ਆਸ ਹੈ।