ਔਰੰਗਾਬਾਦ, 30 ਜੂਨ
ਮਹਾਰਾਸ਼ਟਰ ਦੇ ਨਾਂਦੇੜ ਵਿਚਲੇ ਤਖ਼ਤ ਹਜ਼ੂਰ ਸਾਹਿਬ ਤੇ ਗੁਰਦੁਆਰਾ ਲੰਗਰ ਸਾਹਿਬ ਹੁਣ ਕੰਟੇਨਮੈਂਟ ਜ਼ੋਨ ਨਹੀਂ ਰਹੇ। ਇਥੇ 20 ਦਿਨਾਂ ਵਿਚ ਕਰੋਨਾ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਅਗਲੇ ਆਦੇਸ਼ਾਂ ਤੱਕ ਇਹ ਦੋਵੇਂ ਸਥਾਨ ਸ਼ਰਧਾਲੂਆਂ ਲਈ ਬੰਦ ਰਹਿਣਗੇ। ਤਖ਼ਤ ਹਜ਼ੂਰ ਸਾਹਿਬ ਦੇ ਸੁਪਰਡੈਂਟ ਗੁਰਵਿੰਦਰ ਸਿੰਘ ਵਧਵਾ ਨੇ ਕਿਹਾ ਕਿ ਕੁਲੈਕਟਰ ਨੇ ਦੋ ਦਿਨ ਪਹਿਲਾਂ ਹੀ ਅਸਥਾਨ ਦੇ ਬਾਹਰੀ ਖੇਤਰ ਦਾ ਦੌਰਾ ਕੀਤਾ ਸੀ ਅਤੇ ਦੱਸਿਆ ਕਿ ਗੁਰਦੁਆਰਾ ਹੁਣ ਕੰਟੇਮੈਂਟ ਜ਼ੋਨ ਅਧੀਨ ਨਹੀਂ ਹੈ, ਜਦੋਂ ਤੱਕ ਰਾਜ ਸਰਕਾਰ ਅਗਲੀਆਂ ਹਦਾਇਤਾਂ ਜਾਰੀ ਨਹੀਂ ਕਰਦੀ ਉਦੋਂ ਤੱਕ ਇਹ ਗੁਰਦੁਆਰਾ ਨਹੀਂ ਖੋਲ੍ਹਿਆ ਜਾਏਗਾ।