ਆਇਜ਼ੌਲ, 29 ਅਗਸਤ
ਮਿਜ਼ੋਰਮ ਵਿੱਚ ਮਾਰਚ ਦੇ ਅਖ਼ੀਰ ਵਿੱਚ ਪੰਜ ਮਹੀਨਿਆਂ ਵਿੱਚ ‘ਅਫਰੀਕੀ ਸਵਾਈਨ ਫੀਵਰ (ਏਐੱਸਐੱਫ) ਨਾਲ 25 ਹਜ਼ਾਰ ਤੋਂ ਵੱਧ ਸੂਰਾਂ ਦੀ ਮੌਤ ਹੋਈ ਹੈੈ, ਜਿਸ ਨਾਲ 121 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਰੋਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੁਣ ਤੱਕ ਕੁੱਲ 9,458 ਸੂਰਾਂ ਨੂੰ ਮਾਰ ਦਿੱਤਾ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਲਾਲਮਿੰਗਥਾਂਗਾ ਨੇ ਕਿਹਾ ਕਿ 11 ਜ਼ਿਲ੍ਹਿਆਂ ਦੇ ਘੱਟ ਤੋਂ ਘੱਟ 239 ਪਿੰਡ ਜਾਂ ਖੇਤਰ ਇਸ ਬੁਖ਼ਾਰ ਤੋਂ ਪ੍ਰਭਾਵਿਤ ਹਨ, ਜਿਸ ਨਾਲ 121.49 ਕਰੋੜ ਦਾਾ ਨੁਕਸਾਨ ਹੋਇਆ ਹੈ। -ਪੀਟੀਆਈ