ਮੁੰਬਈ, 2 ਅਪਰੈਲ
ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਐੱਸਯੂਵੀ ਦੀ ਬਰਾਮਦਗੀ ਦੇ ਸਬੰਧ ਵਿਚ ਤਿਹਾੜ ਜੇਲ੍ਹ ਵਿਚ ਗੈਂਗਸਟਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਐੱਸਯੂਵੀ ਵਿਚ ਧਮਾਕਾਖੇਜ਼ ਸਮੱਗਰੀ ਮਿਲੀ ਸੀ ਤੇ ਜੈਸ਼-ਉਲ-ਹਿੰਦ ਨਾਮ ਦੀ ਜਥੇਬੰਦੀ ਨੇ ਟੈਲੀਗ੍ਰਾਮ (ਐਪ) ‘ਤੇ ਸੁਨੇਹਾ ਭੇਜ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਇਸ ਸੰਦੇਸ਼ ਦੇ ਸਬੰਧ ਵਿਚ ਗੈਂਗਸਟਰ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।