ਨੋਇਡਾ(ਉੱਤਰ ਪ੍ਰਦੇਸ਼), 30 ਮਾਰਚ
ਗੌਤਮਬੁੱਧ ਨਗਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਮੰਗਲਵਾਰ ਸਵੇਰੇ ਕੋਵਿਡ-19 ਦਾ ਟੀਕਾ ਲਗਵਾਉਣ ਦੇ ਕੁਝ ਘੰਟਿਆਂ ਮਗਰੋਂ ਇਕ ਵਿਅਕਤੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਡਾਕਟਰਾਂ ਦੇ ਪੈਨਲ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਮਿ੍ਤਕ ਦੀ ਪਛਾਣ ਮੱਧਪ੍ਰਦੇਸ਼ ਦੇ ਸਤਨਾ ਦੇ ਵਸਨੀਕ ਸਮਯ ਲਾਲ ਵਜੋਂ ਹੋਈ ਹੈ। -ਏਜੰਸੀ