ਮੁੰਬਈ, 16 ਸਤੰਬਰ
ਮਰਹੂਮ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਨਸ਼ਿਆਂ ਦੇ ਪੱਖ ਤੋਂ ਜਾਂਚ ਕਰ ਰਹੀ ਐੱਨਸੀਬੀ ਦੀ ਟੀਮ ਦਾ ਇੱਕ ਮੈਂਬਰ ਅੱਜ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਿਸ ਕਾਰਨ ਸੁਸ਼ਾਂਤ ਦੀ ਸਾਬਕਾ ਮੈਨੇਜਰ ਸ਼ਰੁਤੀ ਮੋਦੀ ਤੋਂ ਅੱਜ ਕੀਤੀ ਜਾਣ ਵਾਲੀ ਪੁੱਛ ਪੜਤਾਲ ਟਾਲ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਸ਼ਰੁਤੀ ਮੋਦੀ ਤੇ ਸੁਸ਼ਾਂਤ ਦੀ ਟੈਲੇਂਟ ਮੈਨੇਜਰ ਜਯਾ ਸਾਹਾ ਨੂੰ ਬੀਤੇ ਦਿਨ ਸੰਮਨ ਕੀਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰੁਤੀ ਮੋਦੀ ਅੱਜ ਸਵੇਰੇ 10 ਵਜੇ ਐੱਨਸੀਬੀ ਦੇ ਦਫ਼ਤਰ ਪੁੱਛ ਪੜਤਾਲ ਲਈ ਪਹੁੰਚੀ ਪਰ ਪੁੱਛ ਪੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਐੱਨਸੀਬੀ ਦੀ ਵਿਸ਼ੇਸ਼ ਜਾਂਚ ਟੀਮ ਦੇ ਇੱਕ ਮੈਂਬਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਮਿਲ ਗਈ। ਇਸ ਮਗਰੋਂ ਸ਼ਰੁਤੀ ਤੋਂ ਪੁੱਛ-ਪੜਤਾਲ ਫਿਲਹਾਲ ਟਾਲ ਦਿੱਤੀ ਗਈ ਹੈ। -ਪੀਟੀਆਈ