ਨਵੀਂ ਦਿੱਲੀ, 12 ਅਪਰੈਲ
ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੂੰ ਸੋਮਵਾਰ ਨੂੰ ਨਵਾਂ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਕਾਨੂੰਨ ਮੰਤਰਾਲੇ ਵੱਲੋਂ ਦਿੱਤੀ ਗਈ। ਮੰਤਰਾਲੇ ਦੇ ਕਾਨੂੰਨ ਵਿਭਾਗ ਵੱਲੋ ਜਾਰੀ ਬਿਆਨ ਮੁਤਾਬਕ ਸੁਸ਼ੀਲ ਚੰਦਰਾ 13 ਅਪਰੈਲ ਨੂੰ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦਾ 12 ਅਪਰੈਲ ਸੋਮਵਾਰ ਨੂੰ ਇਸ ਅਹੁਦੇ ‘ਤੇ ਆਖਰੀ ਦਿਨ ਹੈ। ਸੁਸ਼ੀਲ ਚੰਦਰਾ ਨੂੰ ਪਹਿਲਾਂ 14 ਫਰਵਰੀ 2019 ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਉਹ 14 ਮਈ 2022 ਨੂੰ ਸੇਵਾਮੁਕਤ ਹੋਣਗੇ। ਸੁਸ਼ੀਲ ਚੰਦਰਾ ਦੇ ਕਾਰਜਕਾਲ ਦੌਰਾਨ ਗੋਆ, ਮਣੀਪੁਰ, ਉੱਤਰਖੰਡ, ਪੰਜਾਬ ਅਤੇ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ। ਗੋਆ, ਮਣੀਪੁਰ, ਉੱਤਰਖੰਡ ਤੇ ਪੰਜਾਬ ’ਚ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ ਮਾਰਚ ਮਹੀਨੇ ਵੱਖ-ਵੱਖ ਤਾਰੀਕਾਂ ਨੂੰ ਖ਼ਤਮ ਹੋਣੀ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 14 ਮਈ ਨੂੰ ਖਤਮ ਹੋਣੀ ਹੈ। -ਪੀਟੀਆਈ