ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 2 ਸਤੰਬਰ
ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਤਿੰਨ ਭੈਣਾਂ ਰਾਣੀ ਸਿੰਘ, ਪ੍ਰਿਯੰਕਾ ਅਤੇ ਮੀਤੂ ਬੁੱਧਵਾਰ ਨੂੰ ਇਕੱਠੇ ਵੇਖੀਆਂ ਗਈਆਂ। ਸੁਸ਼ਾਂਤ ਦੀ ਮੌਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਤਿੰਨੋਂ ਭੈਣਾਂ ਇਕੱਠੀਆਂ ਨਜ਼ਰ ਆਈਆਂ। ਤਿੰਨੇ ਇਥੇ ਇਕ ਕਾਰ ਵਿਚ ਆਪਣੇ ਪਰਿਵਾਰ ਦੇ ਵਕੀਲ ਵਿਕਾਸ ਸਿੰਘ ਨੂੰ ਮਿਲਣ ਲਈ ਆਈਆਂ। ਇੱਕ ਦਿਨ ਪਹਿਲਾਂ ਸੀਬੀਆਈ ਵੱਲੋਂ ਮੀਤੂ ਸਿੰਘ ਅਤੇ ਪ੍ਰਿਯੰਕਾ ਤੋਂ ਪੁੱਛ-ਪੜਤਾਲ ਕੀਤੀ ਗਈ ਸੀ। ਉਨ੍ਹਾਂ ਸੀਬੀਆਈ ਕੋਲ ਇਕਬਾਲ ਕੀਤਾ ਸੀ ਕਿ ਉਹ ਸੁਸ਼ਾਂਤ ਦੀ ਬਿਮਾਰੀ ਬਾਰੇ ਜਾਣਦੀਆਂ ਸਨ। ਸੀਬੀਆਈ ਸੁਸ਼ਾਂਤ ਦੇ ਪੂਰੇ ਪਰਿਵਾਰ ਤੋਂ ਪੁੱਛ-ਪੜਤਾਲ ਕਰ ਸਕਦੀ ਹੈ। ਇਸ ਲਈ ਤਿੰਨੋਂ ਭੈਣਾਂ ਵਿਕਾਸ ਸਿੰਘ ਨੂੰ ਮਿਲਣ ਲਈ ਦਿੱਲੀ ਪਹੁੰਚੀਆਂ।