ਮੁੰਬਈ, 29 ਅਕਤੂਬਰ
ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੋਸਤ ਤੇ ਉਸ ਦੇ ਜਿਮ ਭਾਈਵਾਲ ਸੁਨੀਲ ਸ਼ੁਕਲਾ ਨੇ ਅੱਜ ਬੰਬੇ ਹਾਈ ਕੋਰਟ ’ਚ ਅਪੀਲ ਦਾਇਰ ਕਰਕੇ ਅਦਾਕਾਰ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਮਾਮਲੇ ’ਚ ਸੀਬੀਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਦਿਸ਼ਾ (28) ਦੀ 8 ਜੂਨ ਨੂੰ ਨੀਮ ਸ਼ਹਿਰੀ ਇਲਾਕੇ ਮਲਾਦ ਦੀ ਇੱਕ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਸ਼ੱਕੀ ਹਾਲਤਾਂ ’ਚ ਡਿੱਗ ਕੇ ਮੌਤ ਹੋ ਗਈ ਸੀ। ਇਸ ਤੋਂ ਛੇ ਦਿਨ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਆਪਣੇ ਬਾਂਦਰਾ ਸਥਿਤ ਘਰ ’ਚ ਲਟਕਦੀ ਹੋਈ ਮਿਲੀ ਸੀ। ਪਟੀਸ਼ਨ ਨੇ ਸ਼ੁਕਲਾ ਨੇ ਦਾਅਵਾ ਕੀਤਾ ਹੈ ਕਿ ਸਾਲਿਆਨ ਤੇ ਰਾਜਪੂਤ ਦੋਵਾਂ ਦੀ ਮੌਤ ਸ਼ੱਕੀ ਹਾਲਤਾਂ ’ਚ ਹੋਈ ਹੈ ਤੇ ਮੁੰਬਈ ਪੁਲੀਸ ਨੇ ਸਾਲਿਆਨ ਦੀ ਮੌਤ ਮਾਮਲੇ ਦੀ ਜਾਂਚ ਦੌਰਾਨ ਬਹੁਤ ਸਾਰੇ ਅਹਿਮ ਪੱਖਾਂ ਨੂੰ ਨਹੀਂ ਘੋਖਿਆ। -ਪੀਟੀਆਈ