ਮੁੰਬਈ, 30 ਅਗਸਤ
ਸੀਬੀਆਈ ਨੇ ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਕੇਸ ਵਿੱਚ ਅਦਾਕਾਰਾ ਰੀਆ ਚੱਕਰਵਰਤੀ ਨੂੰ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਪੁੱਛ-ਪੜਤਾਲ ਲਈ ਤਲਬ ਕੀਤਾ। ਅਧਿਕਾਰੀ ਨੇ ਕਿਹਾ ਕਿ ਰੀਆ ਦੇ ਭਰਾ ਸ਼ੋਵਿਕ ਨੂੰ ਵੀ ਸੀਬੀਆਈ ਨੇ ਲਗਾਤਾਰ ਚੌਥੇ ਦਿਨ ਪੁੱਛ-ਪੜਤਾਲ ਲਈ ਬੁਲਾਇਆ ਸੀ। ਉਨ੍ਹਾਂ ਦੱਸਿਆ ਕਿ ਰੀਆ ਅਤੇ ਉਸ ਦਾ ਭਰਾ ਸਵੇਰੇ 10:30 ਵਜੇ ਡੀਆਰਡੀਓ ਦੇ ਗੈਸਟ ਹਾਊਸ ਪਹੁੰਚੇ, ਜਿਥੇ ਸੀਬੀਆਈ ਦੀ ਟੀਮ ਰੁਕੀ ਹੋਈ ਹੈ। ਰੀਆ ਮੁੰਬਈ ਪੁਲੀਸ ਦੀ ਸੁਰੱਖਿਆ ਹੇਠ ਕਾਰ ਵਿੱਚ ਗੈਸਟ ਹਾਊਸ ਵਿੱਚ ਪੁੱਜੀ। ਰਾਜਪੂਤ ਦੇ ਮੈਨੇਜਰ ਸੈਮੂਅਲ ਮਿਰਾਂਡਾ ਤੇ ਨੌਕਰ ਕੇਸ਼ ਵੀ ਗੈਸਟ ਹਾਊਸ ਵਿੱਚ ਪੁੱਜੇ ਹਨ।