ਮੁੰਬਈ, 9 ਸਤੰਬਰ
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੁਆਰਾ ਅਦਾਕਾਰਾ ਰੀਆ ਚੱਕਰਵਰਤੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਉਸ ਨੂੰ ਦੱਖਣੀ ਮੁੰਬਈ ਵਿਚ ਏਜੰਸੀ ਦੇ ਦਫ਼ਤਰ ਤੋਂ ਭਾਇਕੁਲਾ ਜੇਲ੍ਹ ਲਿਜਾਇਆ ਗਿਆ। ਮੰਗਲਵਾਰ ਨੂੰ ਰਿਆ ਨੂੰ ਉਸ ਦੇ ‘ਲਿਵ ਇਨ ਪਾਰਟਨਰ’ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਨਸ਼ਿਆਂ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਤਦ ਹੀ ਉਸ ਨੂੰ ਸਥਾਨਕ ਅਦਾਲਤ ਨੇ 22 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।