ਲਖਨਊ, 12 ਅਪਰੈਲ
ਸੇਵਾਮੁਕਤ ਜੱਜ ਸੁਰੇਂਦਰਾ ਕੁਮਾਰ ਯਾਦਵ, ਜਿਨ੍ਹਾਂ ਨੇ ਬਾਬਰੀ ਮਸਜਿਦ ਢਾਹੁਣ ਦੇ ਕੇਸ ਦਾ ਫ਼ੈਸਲਾ ਸੁਣਾਇਆ ਸੀ, ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ‘ਉਪ ਲੋਕਾਯੁਕਤ’ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਯਾਦਵ ਦੀ ਯੂਪੀ ਦੇ ਤੀਜੇ ‘ਉਪ ਲੋਕਾਯੁਕਤ’ ਵਜੋਂ ਨਿਯੁਕਤੀ ਰਾਜਪਾਲ ਵੱਲੋਂ 6 ਅਪਰੈਲ ਨੂੰ ਕੀਤੀ ਗਈ ਸੀ। ਸੋਮਵਾਰ ਨੂੰ ਲੋਕਾਯੁਕਤ ਸੰਜੈ ਮਿਸ਼ਰਾ ਨੇ ਸ੍ਰੀ ਯਾਦਵ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਲੋਕਾਯੁਕਤ ਭ੍ਰਿਸ਼ਟਾਚਾਰ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਸਬੰਧੀ ਸੰਸਥਾ ਹੈ। ਲੋਕਾਯੁਕਤ ਇੱਕ ਗ਼ੈਰ-ਸਿਆਸੀ ਪਿੱਠਭੂਮੀ ਵਾਲਾ ਵਿਅਕਤੀ ਹੁੰਦਾ ਹੈ ਅਤੇ ਉਹ ਭ੍ਰਿਸ਼ਟਾਚਾਰ, ਸਰਕਾਰੀ ਬੇਨਿਯਮੀਆਂ ਜਾਂ ਮੰਤਰੀਆਂ ਜਾਂ ਲੋਕ ਸੇਵਕਾਂ ਦੁਆਰਾ ਸੱਤਾ ਦੀ ਦੁਰਵਰਤੋਂ ਜਿਹੇ ਮਾਮਲਿਆਂ ਦੀ ਜਾਂਚ ਦੀ ਸੰਵਿਧਾਨਕ ਅਥਾਰਿਟੀ ਵਾਂਗ ਕੰਮ ਕਰਦਾ ਹੈ। -ਪੀਟੀਆਈ