ਸੂਰਤ: ਪੁਲੀਸ ਨੇ ਗੁਜਰਾਤ ਸ਼ਹਿਰ ਵਿੱਚ ਚਾਰ ਵਿਅਕਤੀਆਂ ਨੂੰ 59 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ 590 ਗ੍ਰਾਮ ਨਸ਼ੀਲਾ ਪਦਾਰਥ(ਮੈਫੇਡਰੋਨ) ਪਾਰਟੀਆਂ ਵਿੱਚ ਵਰਤਿਆ ਜਾਂਦਾ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਮੁਲਜ਼ਮਾਂ ਨੇ ਪਾਬੰਦੀਸ਼ੁਦਾ ਇਹ ਨਸ਼ਾ ਮੁੰਬਈ ਦੇ ਡੀਲਰ ਤੋਂ ਲਿਆ ਸੀ ਤੇ ਉਨ੍ਹਾਂ ਇਹ ਸੂਰਤ ਦੇ ਇਕ ਵਿਅਕਤੀ ਨੂੰ ਵੇਚਣਾ ਸੀ। -ਏਜੰਸੀ