
ਨਵੀਂ ਦਿੱਲੀ, 5 ਫਰਵਰੀ
ਸਾਲ 2019 ਵਿੱਚ ਹੋਈ ਜਾਮੀਆ ਨਗਰ ਹਿੰਸਾ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਸ਼ਨੀਵਾਰ ਨੂੰ ਸਰਜ਼ੀਲ ਇਮਾਮ ਸਣੇ 10 ਹੋਰਨਾਂ ਵਿਅਕਤੀਆਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਪੁਲੀਸ ਨੇ ‘ਬਲੀ ਦਾ ਬਕਰਾ’ ਬਣਾਇਆ ਹੈ। ਇਸ ਸਬੰਧ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਤੰਬਰਮ ਨੇ ਐਤਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਕਿ ਉਹ ਕਾਨੂੰਨ ਦੀ ਰੋਜ਼ਾਨਾ ਹੋ ਰਹੀ ‘ਦੁਰਵਰਤੋਂ’ ਨੂੰ ਰੋਕੇ। ਉਨ੍ਹਾਂ ਨੇ ਟਵੀਟ ਕਰਦਿਆਂ ਪੁੱਛਿਆ ਕਿ ਕੀ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮੁੱਢਲੇ ਸਬੂਤ ਸਨ ਜਾਂ ਨਹੀਂ। -ਪੀਟੀਆਈ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ