ਨਵੀਂ ਦਿੱਲੀ, 8 ਸਤੰਬਰ
ਸੁਪਰੀਮ ਕੋਰਟ ਨੇ ਜੋਧਪੁਰ ਦੀ ਕੌਮੀ ਕਾਨੂੰਨ ਯੂਨੀਵਰਿਸਟੀ ’ਚ ਅਗਸਤ 2017 ’ਚ ਤੀਜੇ ਵਰ੍ਹੇ ਦੇ ਵਿਦਿਆਰਥੀ ਦੀ ਸ਼ੱਕੀ ਹਾਲਤਾਂ ’ਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਸੂਬਾ ਪੁਲੀਸ ਤੋਂ ਲੈ ਕੇ ਸੀਬੀਆਈ ਕੋਲ ਤਬਦੀਲ ਕਰਨ ਸਬੰਧੀ ਅਪੀਲ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਪੀੜਤ ਨੌਜਵਾਨ ਮਾਂ ਨੇ ਕਿਹਾ ਕਿ ਉਹ ਇਸ ਕੇਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ। -ਆਈਏਐੱਨਐੱਸ