ਨਵੀਂ ਦਿੱਲੀ, 23 ਫਰਵਰੀ
ਸੁਪਰੀਮ ਕੋਰਟ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਨੀਅਨ ਸਵਾਮੀ ਵਲੋਂ ‘ਰਾਮ ਸੇਤੂ’ ਨੂੰ ਕੌਮੀ ਵਿਰਾਸਤ ਐਲਾਨਣ ਲਈ ਕੇਂਦਰ ਨੂੰ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ‘ਤੇ 9 ਮਾਰਚ ਨੂੰ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਸਵਾਮੀ ਨੇ ਚੀਫ਼ ਜਸਟਿਸ ਐੱਨਵੀ ਰਾਮੰਨਾ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੂੰ ਦੱਸਿਆ ਕਿ ਪਟੀਸ਼ਨ ’ਤੇ ਕਈ ਮਹੀਨਿਆਂ ਤੋਂ ਸੁਣਵਾਈ ਨਹੀਂ ਹੋਈ ਹੈ ਅਤੇ ਇਸ ਨੂੰ ਕੰਮਕਾਜ ਦੀ ਸੂਚੀ ਵਿਚੋਂ ਹਟਾਇਆ ਨਹੀਂ ਗਿਆ ਹੈ। ਬੈਂਚ ਨੇ ਕਿਹਾ, ‘ਅਸੀਂ ਇਸ ’ਤੇ 9 ਮਾਰਚ ਨੂੰ ਸੁਣਵਾਈ ਕਰਾਂਗੇ।’