ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਐਨਜੀਟੀ ਦੇ ਉਸ ਹੁਕਮ ਉਤੇ ਰੋਕ ਲਾ ਦਿੱਤੀ ਹੈ ਜਿਸ ਵਿਚ ਟ੍ਰਿਬਿਊਨਲ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਆਰਓ ਨਿਰਮਾਤਾਵਾਂ ਨੂੰ ਟੀਡੀਐੱਸ ਦੇ ਪੱਧਰ ਬਾਰੇ ਹਦਾਇਤਾਂ ਜਾਰੀ ਕਰਨ ਲਈ ਕਿਹਾ ਸੀ। ਕੌਮੀ ਗ੍ਰੀਨ ਟ੍ਰਿਬਿਊਨਲ ਨੇ ਸੀਪੀਸੀਬੀ ਨੇ ਹੁਕਮ ਦਿੱਤਾ ਸੀ ਕਿ 500 ਐਮਜੀ ਪ੍ਰਤੀ ਲਿਟਰ ਤੋਂ ਹੇਠਾਂ ਟੀਡੀਐੱਸ ਵਾਲੇ ‘ਵਾਟਰ ਪਿਓਰੀਫਾਇਰਜ਼’ (ਆਰਓ) ਉਤੇ ਪਾਬੰਦੀ ਲਾਈ ਜਾਵੇ। ਕੰਪਨੀਆਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਇਸ ਤੋਂ ਹੇਠਾਂ ਟੀਡੀਐੱਸ ਪੱਧਰ ਵਾਲੇ ਆਰਓ ਨਾ ਬਣਾਉਣ। ਬੈਂਚ ਨੇ ਇਸ ਸਬੰਧੀ ਜਲ ਸਰੋਤ ਮੰਤਰਾਲੇ, ਵਾਤਾਵਰਨ ਤੇ ਜੰਗਲਾਤ ਮੰਤਰਾਲੇ ਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ। -ਪੀਟੀਆਈ