ਨਵੀਂ ਦਿੱਲੀ, 27 ਅਗਸਤ
ਸੁਪਰੀਮ ਕੋਰਟ ਨੇ ਅੱਜ ਪਤੰਜਲੀ ਆਯੁਰਵੈਦ ਲਿਮਟਿਡ ਦੀ ਉਸ ਅਪੀਲ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ , ਜਿਸ ’ਚ ਮਦਰਾਸ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਮਦਰਾਸ ਹਾਈ ਕੋਰਟ ਨੇ ਪਤੰਜਲੀ ਨੂੰ ਆਪਣੀ ਦਵਾਈ ਦਾ ਨਾਂ ‘ਕੋਰੋਨਿਲ’ ਰੱਖਣ ਤੋਂ ਰੋਕਿਆ ਸੀ।
ਚੀਫ ਜਸਟਿਸ ਐੱਸਏ ਬੋਬੜੇ ਨੇ ਕਿਹਾ, ‘ਅਸੀਂ ਸ਼ਬਦ ‘ਕੋਰੋਨਿਲ’ ਦੀ ਵਰਤੋਂ ਕਰਨ ਤੋਂ ਇਸ ਲਈ ਰੋਕ ਰਹੇ ਹਾਂ ਕਿਉਂਕਿ ਬਾਜ਼ਾਰ ’ਚ ਇਸੇ ਨਾਂ ਹੇਠ ਇੱਕ ਕੀੜੇਮਾਰ ਦਵਾਈ ਵੀ ਉਪਲੱਭਧ ਹੈ ਅਤੇ ਇਸ ਕਾਰਨ ਇਸ ਉਤਪਾਦ ਨਾਲ ਖਤਰਾ ਪੈਦਾ ਹੋ ਸਕਦਾ ਹੈ।’ ਬੈਂਚ ’ਚ ਜਸਟਿਸ ਏਐੱਸ ਬੋਪੰਨਾ ਤੇ ਵੀ ਰਾਮਾਸੁਬਰਾਮਨੀਅਨ ਵੀ ਸ਼ਾਮਲ ਸਨ। ਬੈਂਚ ਨੇ ਕਿਹਾ ਕਿ ਇਹ ਕੇਸ ਪਹਿਲਾਂ ਹੀ ਹਾਈ ਕੋਰਟ ਕੋਲ ਸਤੰਬਰ ਮਹੀਨੇ ’ਚ ਸੁਣਵਾਈ ਲਈ ਸੂਚੀਬੱਧ ਹੈ। -ਪੀਟੀਆਈ