ਨਵੀਂ ਦਿੱਲੀ: ਜਬਰ-ਜਨਾਹ ਪੀੜਤ ਦੀ ਪਛਾਣ ਨਸ਼ਰ ਨਾ ਕਰਨ ਸਬੰਧੀ ਹਦਾਇਤਾਂ ਨੂੰ ਢੁੱਕਵੇਂ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕਰਦੀ ਪਟੀਸ਼ਨ ਸੁਣਨ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਾਥਰਸ ਕੇਸ ਵਿਚ ਪੀੜਤਾ ਦੀ ਫੋਟੋ ਕੁਝ ਮੀਡੀਆ ਗਰੁੱਪਾਂ ਨੇ ਸਾਂਝੀ ਕਰ ਦਿੱਤੀ ਸੀ। ਸੁਪਰੀਮ ਕੋਰਟ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਸ ਬਾਰੇ ਹੁਕਮ ਜਾਰੀ ਕਰਨਾ ਢੁੱਕਵਾਂ ਨਹੀਂ ਹੋਵੇਗਾ। ਅਦਾਲਤ ਨੇ ਪਟੀਸ਼ਨਕਰਤਾ ਨੂੰ ਗ੍ਰਹਿ, ਕਾਨੂੰਨ ਤੇ ਨਿਆਂ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਕੋਲ ਜਾਣ ਦੀ ਖੁੱਲ੍ਹ ਦਿੱਤੀ -ਪੀਟੀਆਈ