ਨਵੀਂ ਦਿੱਲੀ, 6 ਜਨਵਰੀ
ਸੁਪਰੀਮ ਕੋਰਟ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਅੰਤਰ ਧਰਮ ਵਿਆਹ ਦੇ ਨਾਮ ’ਤੇ ਧਰਮ ਬਦਲਣ ਨੂੰ ਰੋਕਣ ਲਈ ਲਿਆਂਦੇ ਗਏ ਵਿਵਾਦਪੂਰਨ ਕਾਨੂੰਨਾਂ ਦੀ ਸਮੀਖਿਆ ਕਰਨ ’ਤੇ ਰਾਜ਼ੀ ਹੋ ਗਈ ਹੈ। ਇਸ ਦੇ ਨਾਲ ਸਰਵਉੱਚ ਅਦਾਲਤ ਨੇ ਅੰਤਰ ਧਰਮ ਵਿਆਹ ਦੇ ਨਾਮ ’ਤੇ ਧਰਮ ਬਦਲਣ ਤੋਂ ਰੋਕਣ ਲਈ ਇਨ੍ਹਾਂ ਦੋਵਾਂ ਰਾਜਾਂ ਵਿੱਚ ਲਾਗੂ ਕਾਨੂੰਨਾਂ ਦੀਆਂ ਵਿਵਾਦਪੂਰਨ ਮੱਦਾਂ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ।