ਨਵੀਂ ਦਿੱਲੀ, 6 ਦਸੰਬਰ
ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਨਿਰਮਾਣ ਸਰਗਰਮੀਆਂ ’ਤੇ ਪਾਬੰਦੀਆਂ ਲਾਉਂਦੇ 24 ਨਵੰਬਰ ਦੇ ਹੁਕਮਾਂ ਨੂੰ ਅਸਰਹੀਣ ਬਣਾਉਣ ਦੀ ਅਪੀਲ ਕਰਦੀ ਇਕ ਬਿਲਡਰ ਸੰਸਥਾ ਵੱਲੋਂ ਦਾਇਰ ਪਟੀਸ਼ਨ ’ਤੇ ਫੌਰੀ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ।