ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਨੂੰ ਉਮਰ ਕੈਦ ਦੇ ਦੋ ਮੁਲਜ਼ਮਾਂ ਦੀਆਂ ਅਪੀਲਾਂ ਦਾ ਨਿਪਟਾਰਾ ਚਾਰ ਮਹੀਨਿਆਂ ਵਿੱਚ ਕਰਨ ਦਾ ਯਤਨ ਕਰਨ ਲਈ ਕਿਹਾ ਹੈ। ਇਹ ਮੁਲਜ਼ਮ ਪਿਛਲੇ ਕ੍ਰਮਵਾਰ 30 ਅਤੇ 15 ਸਾਲਾਂ ਤੋਂ ਹਿਰਾਸਤ ਵਿੱਚ ਹਨ ਜਿਨ੍ਹਾਂ ਵਿੱਚੋਂ ਇੱਕ ਬੰਗਲਾਦੇਸ਼ ਨਾਲ ਸਬੰਧਤ ਹੈ। ਸਰਵਉੱਚ ਅਦਾਲਤ ਨੇ ਹਾਈ ਕੋਰਟ ਦੇ ਨਿਯਮਾਂ ਮੁਤਾਬਕ ਸੁਣਵਾਈ ਖੁਣੋਂ ਰਹਿੰਦੀਆਂ ਇਨ੍ਹਾਂ ਅਪੀਲਾਂ ਸਬੰਧੀ ਸੂਬੇ ਨੂੰ ਦੋ ਹਫ਼ਤਿਆਂ ਅੰਦਰ ਪੇਪਰ ਬੁੱਕ ਪੇਸ਼ ਕਰਨ ਲਈ ਕਿਹਾ ਹੈ ਤਾਂ ਕਿ ਜੇਕਰ ਮੁਲਜ਼ਮਾਂ ਨੇ ਸਬੰਧਤ ਅਪਰਾਧ ਨੂੰ ਅੰਜਾਮ ਨਹੀਂ ਦਿੱਤਾ ਹੈ ਤਾਂ ਕਿ ਇਨ੍ਹਾਂ ਮਾਮਲਿਆਂ ’ਤੇ ਸੁਣਵਾਈ ਹੋ ਸਕੇ। ਜਸਟਿਸ ਏ ਐੱਮ ਖਾਨਵਿਲਕਰ ਤੇ ਸੰਜੀਵ ਖੰਨਾ ਦੇ ਬੈਂਚ ਨੇ ਕਿਹਾ,‘ ਅਸੀਂ ਹਾਈ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਉਹ ਸੂਬੇ ਵੱਲੋਂ ਦਾਖ਼ਲ ਐਡੀਸ਼ਨਲ ਪੇਪਰ ਬੁੱਕ ਫਾਈਲ ਹੋਣ ਦੀ ਤਰੀਕ ਦੇ ਚਾਰ ਮਹੀਨਿਆਂ ਦੇ ਅੰਦਰ ਅਪਰਾਧਿਕ ਅਪੀਲਾਂ ਦਾ ਨਿਪਟਾਰਾ ਕਰਨ ਦਾ ਯਤਨ ਕਰੇ।’ -ਪੀਟੀਆਈ